
ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ
ਪਲਕਾਂ ਵਿਛਾਈਆਂ ਜਿਹਨਾਂ ਲਈ,
ਕੰਹਿਦੇ ਜ਼ਰਾ ਠਹਿਰ, ਕੰਢੇ ਵਿਛਾ ਦੇਵਾਂ
ਹੋਵਣ ਮਹਿਲ ਤਾਂ ਆਉਣ ਮਿਲਣ,
ਸ਼ਮਸ਼ਾਨ ਠਿਕਾਣਾ, ਕਿਵੇਂ ਸੱਦਾ ਦੇਵਾਂ
ਮੈਂ ਚਾਹੁੰਣਾ ਦੇਣ ਜਗਾ ਦਿਲ ਅੰਦਰ,
ਕੰਹਿਦੇ ਆ, ਮਹਿਫਿਲਾ 'ਚ ਬਿਠਾ ਦੇਵਾਂ
ਹੰਝੂਆਂ ਦੀ ਜਿੱਦ, ਭੁਲਾ ਦੇ ਉਹਨੂੰ,
ਪਲਕਾਂ ਪੁਛੱਣ ਸੁਪਨੇ 'ਚ ਮਿਲਾਂ ਦੇਵਾਂ
ਤੈਨੂੰ ਭੁਲੱਣਾ ਸ਼ਾਇਦ ਸੋਖਾ ਏ ਸੱਜਣ,
ਪਰ ਯਾਦਾਂ ਨੂੰ ਕਿਹੜੇ ਖੁੰਜੇ ਪਾ ਦੇਵਾਂ
ਸੁਣਿਆ ਏ, ਬੇਦਾਗ ਏ ਬਿਲਕੁਲ ਤੂੰ,
ਮਿਲ ਕਦੇ ਕੁਝ ਚੁੰਮਣ ਤਾਂ ਸਜਾ ਦੇਵਾਂ
ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ
ਸ਼ੈਲੀ. 08-12-2010
ਸੁਣਿਆ ਏ, ਬੇਦਾਗ ਏ ਬਿਲਕੁਲ ਤੂੰ,
ReplyDeleteਮਿਲ ਕਦੇ ਕੁਝ ਚੁੰਮਣ ਤਾਂ ਸਜਾ ਦੇਵਾਂ...
...
shally... dill nu shoo'h jaan wala sheir e... jeendi reh..
bahut khooob
ReplyDelete