Thursday, June 24, 2010

!!~~"ਰਿਸ਼ਤਿਆਂ ਦਾ ਹਿਸਾਬ"~~!! by Shally.

Image and video hosting by TinyPic

ਤੂੰ ਵੀ ਸੋਚਦਾ ਹੋਵੇਂਗਾ
ਕਿ ਕਿੰਨੀ
ਅਜੀਬ ਹਾਂ ਮੈਂ,
ਲੜਦੀ ਹਾਂ, ਝਗੜਦੀ ਹਾਂ
ਤੇ ਫਿਰ
ਆਪ ਹੀ ਮੰਨ ਜਾਂਦੀ ਹਾਂ,

ਸੱਜਣਾ,
ਤੂੰ ਸ਼ਾਇਦ ਹਾਲੇ ਤੋਲ-ਤੋਲਾਈ
ਕਿਤੀ ਨਹੀ ਹੋਣੀ,
ਇਹ ਜੋ ਰਿਸ਼ਤੇ
ਹੁੰਦੇ ਨੇ ਨਾਂ

ਅਕਸਰ
ਮੰਹਿਗੇ ਭਾਅ
ਮਿਲਦੇ ਨੇਂ,
ਇਹਨਾਂ ਦਾ ਵਜਨ ਬੰਦੇ ਦੀ
ਸ਼ਕਸਿਅਤ
ਤੋਂ ਵੀ ਵੱਧ ਕੇ ਹੁੰਦਾ ਏ,

ਤੈਨੂੰ ਪਤਾ ਈ ਏ ਕਿ ਕਿਤਾਬੀ
ਹਿਸਾਬ 'ਚ
ਹੱਥ ਤੰਗ ਏ ਮੇਰਾ,
ਪਰ ਤੂੰ ਫਿਕਰ ਨਾ ਕਰੀ
ਰਿਸ਼ਤਿਆ ਦੇ
ਜੋੜ-ਘਟਾਉ
ਜੁਬਾਨੀ
ਯਾਦ ਨੇ ਮੇਨੂੰ,

ਲੱਖ ਅਨਪੜ ਸਹੀ ਮੈਂ,
ਪਰ ਆਪਣੇ
ਰਿਸ਼ਤੇ ਦੇ ਅੱਗੇ
ਘਟਾਉ ਦਾ ਨਿਸ਼ਾਨ
ਨਾ ਪੈਣ
ਦੀਂਆਗੀ ਮੈਂ..

ਤੇ ਜਦ ਵੀ ਜੀਰੋ
ਆਈਆ ਹੱਲ 'ਚ
ਮੈਂ ਆਪ
ਇੱਕ ਬਣ ਕੇ ਖੜ ਜਾਵਾਗੀਂ
ਉਸ ਦੇ ਅੱਗੇ...

ਸ਼ੈਲੀ. 11-05-2010.

!!~~"ਦਿਲ ਦੀ ਕੈਦ"~~!! by Shally.

Image and video hosting by TinyPic

ਸੱਜਣਾ,

ਦੇਖ ਬਹੁਤ ਹੋ ਗਿਆ, ਦਰਦ 'ਚ
ਜਿੰਦਿਆਂ ਦੀ ਇੱਕ ਸਦੀ ਬੀਤ
ਚੁੱਕੀ ਏ,
ਤੇ ਅਗਲੀ ਸਦੀ ਵੱਲ
ਕਮਜੋਰ ਪੈਰਾ ਨਾਲ ਜਾਣਾ
ਬਹੁਤ ਹੀ ਕਠਿਨ ਏ,
ਤੇਰੀਆਂ ਯਾਦਾਂ ਚੁਭਦੀਆਂ ਨੇ
ਮੇਰੇ ਸੀਨੇ 'ਚ,
ਤੇ ਬੀਤੇ ਹੋਏ ਹਾਸੇ
ਅੱਜਕਲ ਅੱਖਾ 'ਚ ਹੰਝੂ ਭਰਣ
ਦਾ ਕੰਮ ਕਰਦੇ ਨੇ,
ਹੁਣ ਤਾਂ ਖੁਦ ਮੇਰਾ ਜਮੀਰ
ਮੈਨੂੰ ਲਾਹਨਤਾਂ ਪਾਉਣ
ਲੱਗ ਪਿਆ ਏ,
ਤੇਨੂੰ ਪਿਆਰ ਕਰਨ ਲਈ ਨਹੀ
ਸਗੋਂ ਹੱਦ ਤੋਂ
ਵਧੀਕ ਦਰਦਾਂ
ਨੂੰ ਸਹਿੰਦੇ ਰਹਿਣ ਕਰਕੇ,
ਤੇਰੀ ਹਰ ਖੁਸ਼ੀ ਦੀ
ਪਰਵਾਹ ਕੀਤੀ,
ਤੇ ਹਰ ਫੈਸਲੇ ਦਾ ਮਾਣ,
ਪਰ ਕਿੰਨੀ ਕੁ ਦੇਰ
ਹੋਰ ਸੱਜਣਾ,
ਸ਼ਾਇਦ ਕਾਲ-ਕੋਠੜੀਆ 'ਚ
ਬੰਦ ਉਹਨਾ
ਕੈਦੀਆ ਦੀ ਵੀ ਸਜਾ
ਇੰਨੀ ਕਠੋਰ ਨਹੀ ਹੁੰਦੀ ਹੋਣੀ,
ਜਿੰਨੀ ਕਠੋਰ ਸਜਾਂ
ਤੂੰ ਮੇਨੂੰ ਤੇਰੇ ਦਿਲ 'ਚ
ਵਸਣ ਤੇ ਦਿੱਤੀ ਏ,
ਅੱਜ ਇੱਕ ਨਿਮਾਣੀ ਜਿਹੀ ਅਰਜ
ਲੈ ਕੇ ਤੇਰੇ ਦਰ
ਤੇ ਆਣ ਖੜੀ ਹਾਂ,
ਇੱਸ ਮਲੂਕ ਦੇ ਦਰਦ ਭਰੇ
ਲਫਜਾਂ ਨੂੰ
ਸਵਿਕਾਰ ਕਰ,
ਜਾਂ ਤਾਂ ਆਪਣਾ ਲੈ ਮੈਨੂੰ ਜਾਂ ਫਿਰ
ਇਸ ਦਿਲ
ਦੀ ਕੈਦ 'ਚੋ ਕੱਢ ਕੇ ਬਾਹਰ ਕਰ...

ਸ਼ੈਲੀ. 19-05-2010.

!!~~"ਤੇਰੀ ਛੋਹ"~~!!by Shally.

Image and video hosting by TinyPic

ਢੋਲਣਾ,

ਅੱਜ ਪਹਿਲੀ ਵਾਰ
ਤੇਰੀ ਛੋਹ
ਮਹਿਸੂਸ ਹੋਈ,
ਛੋਹ ਤੇਰੀਆਂ ਅੱਖਿਆ
ਦੀ, ਜੋ ਲੈ ਗਈ
ਖਿੱਚ ਕੇ ਮੈਨੂੰ
ਇੱਕ ਰੁਮਾਨੀ ਸੰਸਾਰ 'ਚ,
ਜਿੱਥੇ ਤੂੰ ਸੀ ਤੇ
ਸਿਰਫ ਮੈਂ,

ਛੋਹ ਤੇਰੀ ਹੱਥਾ
ਦੀ ਜਿੰਨੇ ਮਹਿਸੂਸ
ਕਰਵਾਇਆ
ਮੈਨੂੰ,
ਕਿ ਯੁਗਾ ਤੋਂ ਮੈਂ ਪਥੱਰ ਸੀ ਜਿਵੇਂ,
ਤੇ ਅੱਜ ਮੈਂ ਬਸ ਇੰਝ
ਜਿਵੇਂ,
ਪਿਆਰ ਦੀ ਬਰਸਾਤ
'ਚ ਪਿਘਲਦੀ ਦਿਲਾਂ
ਦੀ ਬਰਫ..

ਛੋਹ ਤੇਰੇ ਸਾਹਾਂ ਦੀ,
ਜੋ ਦੱਸ ਗਈ
ਮੈਨੂੰ,
ਕੀ ਲੈ ਦੇਖ ਦਿਲਾਂ
ਵਾਲੇ ਘਰਾਂ 'ਚ
ਨਹੀ,
ਵਸਦੇ ਨੇ ਸਾਹਾਂ 'ਚ,

ਤੇ ਢੋਲਣਾ,
ਇਸ ਪੱਥਰ
ਦੀ
ਮੂਰਤ ਨੂੰ ਤਰਾਸ਼ਣ
ਤੇ ਇਸ 'ਚ
ਜਾਨ
ਫੂਕਣ ਲਈ,
ਧੰਨਵਾਦ ਤੇਰਾ ਧੰਨਵਾਦ...
ਸ਼ੈਲੀ.31-05-2010.