ਗੁਜਾਰਿਸ਼ ਏ, ਸਾਰੇ ਦੋਸਤਾਂ ਨੂੰ ਤੇ ਹਰ ਉਸ ਇਨਸਾਨ ਨੂੰ ਜੋ ਪੰਜਾਬੀ ਨਾਲ ਪਿਆਰ ਰੱਖਦਾ ਏ.. ਕਿ ਆਪਣਾ ਕੀਮਤੀ ਸਮਾਂ "ਲੱਫਜਾ ਦੇ ਇਹਸਾਸ" ਨੂੰ ਜਰੂਰ ਦੇਣ ਦੀ ਕੋਸ਼ਿਸ਼ ਕਰਨ ਜੀ...ਧੰਨਵਾਦ ਸ਼ੈਲੀ.
Sunday, December 26, 2010
!!~~"ਬੇਸ਼ਕ ਭੁਲਾ ਦੇਵਾਂ"~~!! by Shally
ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ
ਪਲਕਾਂ ਵਿਛਾਈਆਂ ਜਿਹਨਾਂ ਲਈ,
ਕੰਹਿਦੇ ਜ਼ਰਾ ਠਹਿਰ, ਕੰਢੇ ਵਿਛਾ ਦੇਵਾਂ
ਹੋਵਣ ਮਹਿਲ ਤਾਂ ਆਉਣ ਮਿਲਣ,
ਸ਼ਮਸ਼ਾਨ ਠਿਕਾਣਾ, ਕਿਵੇਂ ਸੱਦਾ ਦੇਵਾਂ
ਮੈਂ ਚਾਹੁੰਣਾ ਦੇਣ ਜਗਾ ਦਿਲ ਅੰਦਰ,
ਕੰਹਿਦੇ ਆ, ਮਹਿਫਿਲਾ 'ਚ ਬਿਠਾ ਦੇਵਾਂ
ਹੰਝੂਆਂ ਦੀ ਜਿੱਦ, ਭੁਲਾ ਦੇ ਉਹਨੂੰ,
ਪਲਕਾਂ ਪੁਛੱਣ ਸੁਪਨੇ 'ਚ ਮਿਲਾਂ ਦੇਵਾਂ
ਤੈਨੂੰ ਭੁਲੱਣਾ ਸ਼ਾਇਦ ਸੋਖਾ ਏ ਸੱਜਣ,
ਪਰ ਯਾਦਾਂ ਨੂੰ ਕਿਹੜੇ ਖੁੰਜੇ ਪਾ ਦੇਵਾਂ
ਸੁਣਿਆ ਏ, ਬੇਦਾਗ ਏ ਬਿਲਕੁਲ ਤੂੰ,
ਮਿਲ ਕਦੇ ਕੁਝ ਚੁੰਮਣ ਤਾਂ ਸਜਾ ਦੇਵਾਂ
ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ
ਸ਼ੈਲੀ. 08-12-2010
Subscribe to:
Post Comments (Atom)
ਸੁਣਿਆ ਏ, ਬੇਦਾਗ ਏ ਬਿਲਕੁਲ ਤੂੰ,
ReplyDeleteਮਿਲ ਕਦੇ ਕੁਝ ਚੁੰਮਣ ਤਾਂ ਸਜਾ ਦੇਵਾਂ...
...
shally... dill nu shoo'h jaan wala sheir e... jeendi reh..
bahut khooob
ReplyDelete