
ਚਿੜੀਆਂ ਵਾਂਗ
ਚਾਹਿਆ ਕਿ ਮੈਂ ਵੀ
ਆਪਣਾ
ਇੱਕ ਆਲਣਾ ਬਣਾਵਾ,
ਜਿਸ ਦਾ ਹਰ ਤੀਲਾ
ਰਿਸ਼ਤਿਆਂ ਤੇ
ਪਿਆਰ ਦੇ ਅਹਿਸਾਸ
ਨਾਲ
ਭਰਪੂਰ ਹੋਵੇ,
ਇੱਕ ਲੰਮੀ ਉਡਾਰੀ
ਲਾਉਦੀਂ
ਤੇ ਇੱਕ ਤੀਲਾ
ਲੱਭ ਲਿਆਉਦੀਂ,
ਪਰ ਆਹ ਕੀ ਹਰ ਵਾਰ
ਲੱਭੇ ਤੀਲੇ ਨੇ
ਮੈਨੂੰ ਨਵੀਂ ਹੀ ਚੁਭਨ
ਦਿੱਤੀ,
ਚਾਹਿਆ ਕਿ
ਤੋੜਦੀ ਜਾਵਾਂ,
ਇਹਨਾਂ ਸਹਾਰਿਆਂ ਨੂੰ
ਪਰ ਨਾਲ ਹੀ
ਇੱਕ ਸੱਚਾਈ ਸਾਹਵੇਂ
ਪੈਦੀਂ ਕਿ
ਇਹਨਾ ਕਰਕੇ ਹੀ ਤਾਂ
ਮੇਰੇ ਘਰ ਦਾ
ਵਜੂਦ ਏ, ਮੇਰਾ ਵਜੂਦ ਏ,
ਜੇ ਇਹ ਟੁੱਟ,
ਬਿਖਰ ਗਏ,
ਤਾਂ ਮੇਰੇ ਸਪਨੇ ਵੀ
ਚੂਰ-ਚੂਰ
ਹੋ ਜਾਣਗੇ,
ਹਿੰਮਤ ਕਿਤੀ, ਦੁਖ ਸਹੇ,
ਤੇ ਕੋਸ਼ਿਸ਼ ਨਾਲ
ਲੱਗੀ ਰਹੀ..
ਇਹਨਾਂ ਨਾਕਾਮ ਸਹਾਰਿਆਂ
ਨੂੰ ਖੜਾ ਕਰਨ 'ਚ
ਤੇ ਉਹ ਦਿਨ ਵੀ
ਆਇਆ
ਜਿਸ ਦਿਨ ਪੂਰਾ ਹੋ ਗਿਆ
ਮੇਰਾ
ਦੁੱਖਾ ਦਾ ਆਲਣਾ,
ਭਰ ਆਏ
ਅੱਖਾ 'ਚ ਹੰਝੂ,
ਜਿਸਮ ਤੇ ਜੱਖਮ
ਤੇ ਦਿਲ 'ਚ ਅਹਿਸਾਸ
ਕਿ ਬਣ ਗਿਆ
ਮੇਰਾ ਘਰ,
ਜੋ ਬਣਿਆ ਤਾਂ ਬਹੁਤ
ਦੁੱਖਾ ਦੇ
ਬਾਦ ਸੀ ਪਰ ਹੁਣ
ਸਕੂਨ ਲੈਣ ਦੀ
ਵਾਰੀ ਮੇਰੀ ਸੀ..
ਤੇ ਮੈਂ ਅੱਖਾ ਮੁੰਦ ਕੇ
ਬੜੇ ਹੀ ਪਿਆਰ ਤੇ
ਸ਼ਾਤੀ ਨਾਲ ਸੋ
ਗਈ
ਆਪਣੇ ਦੁਖਾ ਦੇ ਆਲਣੇ 'ਚ.....
ਸ਼ੈਲੀ. 26-07-2010.
very nice
ReplyDeleteboht khoob ji. mera vi aahlna jaldi tyar hon wala a.
ReplyDeleteਤੂੰ ਬੜਾ ਸੋਹਣਾ ਲਿਖਦੀ ਹੈਂ ਸ਼ੈਲੀ।
ReplyDeleteਤਸਵਿਰ ਵਿੱਚ ਬੜੀ ਛੋਟੀ ਛੋਟੀ ਦਿਸਦੀ ਹੈਂ ਪਰ ਲਫ਼ਜ਼ਾਂ ਵਿੱਚ ਵੱਡੀ ਵੱਡੀ
Great
ReplyDelete