
ਤੂੰ ਵੀ ਸੋਚਦਾ ਹੋਵੇਂਗਾ
ਕਿ ਕਿੰਨੀ
ਅਜੀਬ ਹਾਂ ਮੈਂ,
ਲੜਦੀ ਹਾਂ, ਝਗੜਦੀ ਹਾਂ
ਤੇ ਫਿਰ
ਆਪ ਹੀ ਮੰਨ ਜਾਂਦੀ ਹਾਂ,
ਸੱਜਣਾ,
ਤੂੰ ਸ਼ਾਇਦ ਹਾਲੇ ਤੋਲ-ਤੋਲਾਈ
ਕਿਤੀ ਨਹੀ ਹੋਣੀ,
ਇਹ ਜੋ ਰਿਸ਼ਤੇ
ਹੁੰਦੇ ਨੇ ਨਾਂ
ਅਕਸਰ
ਮੰਹਿਗੇ ਭਾਅ
ਮਿਲਦੇ ਨੇਂ,
ਇਹਨਾਂ ਦਾ ਵਜਨ ਬੰਦੇ ਦੀ
ਸ਼ਕਸਿਅਤ
ਤੋਂ ਵੀ ਵੱਧ ਕੇ ਹੁੰਦਾ ਏ,
ਤੈਨੂੰ ਪਤਾ ਈ ਏ ਕਿ ਕਿਤਾਬੀ
ਹਿਸਾਬ 'ਚ
ਹੱਥ ਤੰਗ ਏ ਮੇਰਾ,
ਪਰ ਤੂੰ ਫਿਕਰ ਨਾ ਕਰੀ
ਰਿਸ਼ਤਿਆ ਦੇ
ਜੋੜ-ਘਟਾਉ
ਜੁਬਾਨੀ
ਯਾਦ ਨੇ ਮੇਨੂੰ,
ਲੱਖ ਅਨਪੜ ਸਹੀ ਮੈਂ,
ਪਰ ਆਪਣੇ
ਰਿਸ਼ਤੇ ਦੇ ਅੱਗੇ
ਘਟਾਉ ਦਾ ਨਿਸ਼ਾਨ
ਨਾ ਪੈਣ
ਦੀਂਆਗੀ ਮੈਂ..
ਤੇ ਜਦ ਵੀ ਜੀਰੋ
ਆਈਆ ਹੱਲ 'ਚ
ਮੈਂ ਆਪ
ਇੱਕ ਬਣ ਕੇ ਖੜ ਜਾਵਾਗੀਂ
ਉਸ ਦੇ ਅੱਗੇ...
ਸ਼ੈਲੀ. 11-05-2010.
wah bhot khoob shally ji
ReplyDelete