Sunday, December 26, 2010

!!~~"ਬੇਸ਼ਕ ਭੁਲਾ ਦੇਵਾਂ"~~!! by Shally

Image and video hosting by TinyPic

ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ

ਪਲਕਾਂ ਵਿਛਾਈਆਂ ਜਿਹਨਾਂ ਲਈ,
ਕੰਹਿਦੇ ਜ਼ਰਾ ਠਹਿਰ, ਕੰਢੇ ਵਿਛਾ ਦੇਵਾਂ

ਹੋਵਣ ਮਹਿਲ ਤਾਂ ਆਉਣ ਮਿਲਣ,
ਸ਼ਮਸ਼ਾਨ ਠਿਕਾਣਾ, ਕਿਵੇਂ ਸੱਦਾ ਦੇਵਾਂ

ਮੈਂ ਚਾਹੁੰਣਾ ਦੇਣ ਜਗਾ ਦਿਲ ਅੰਦਰ,
ਕੰਹਿਦੇ ਆ, ਮਹਿਫਿਲਾ 'ਚ ਬਿਠਾ ਦੇਵਾਂ

ਹੰਝੂਆਂ ਦੀ ਜਿੱਦ, ਭੁਲਾ ਦੇ ਉਹਨੂੰ,
ਪਲਕਾਂ ਪੁਛੱਣ ਸੁਪਨੇ 'ਚ ਮਿਲਾਂ ਦੇਵਾਂ

ਤੈਨੂੰ ਭੁਲੱਣਾ ਸ਼ਾਇਦ ਸੋਖਾ ਏ ਸੱਜਣ,
ਪਰ ਯਾਦਾਂ ਨੂੰ ਕਿਹੜੇ ਖੁੰਜੇ ਪਾ ਦੇਵਾਂ

ਸੁਣਿਆ ਏ, ਬੇਦਾਗ ਏ ਬਿਲਕੁਲ ਤੂੰ,
ਮਿਲ ਕਦੇ ਕੁਝ ਚੁੰਮਣ ਤਾਂ ਸਜਾ ਦੇਵਾਂ

ਭਰ ਜਾਣ ਤਾਂ ਬੇਸ਼ਕ ਭੁਲਾ ਦੇਵਾਂ
ਧੁੱਖਦੇ ਜੱਖਮ ਦੱਸ ਕਿਵੇਂ ਮਿੱਟਾ ਦੇਵਾਂ

ਸ਼ੈਲੀ. 08-12-2010

Tuesday, October 26, 2010

!!~~"ਕਿਸਮਤੀ ਲਕੀਰਾ"~~!! by Shally

Image and video hosting by TinyPic

"ਸਜੱਣਾ"
ਤੂੰ ਉਹ ਚੰਨ ਏਂ ਜੋ
ਮੇਰੀ ਹਥੇਲੀ
'ਚ ਨਹੀ ਉਤਰ ਸਕਦਾ,
ਇਹ ਨਾ ਸੋਚੀ
ਮੇਰੇ ਹੱਥ ਛੋਟੇ ਨੇ,ਹਾਂ ਪਰ
ਤੈਨੂੰ,
ਮਿਲਾਉਣ ਵਾਲੀਆਂ
ਕਿਸਮਤੀ ਲਕੀਰਾ
ਹਾਲੇ ਪੂਰੀਆ ਨਹੀ...
ਸ਼ੈਲੀ.

Wednesday, August 4, 2010

!!~~"ਦੁੱਖਾ ਦਾ ਆਲਣਾ"~~!! by Shally.

Image and video hosting by TinyPic

ਚਿੜੀਆਂ ਵਾਂਗ
ਚਾਹਿਆ ਕਿ ਮੈਂ ਵੀ
ਆਪਣਾ
ਇੱਕ ਆਲਣਾ ਬਣਾਵਾ,
ਜਿਸ ਦਾ ਹਰ ਤੀਲਾ
ਰਿਸ਼ਤਿਆਂ ਤੇ
ਪਿਆਰ ਦੇ ਅਹਿਸਾਸ
ਨਾਲ
ਭਰਪੂਰ ਹੋਵੇ,
ਇੱਕ ਲੰਮੀ ਉਡਾਰੀ
ਲਾਉਦੀਂ
ਤੇ ਇੱਕ ਤੀਲਾ
ਲੱਭ ਲਿਆਉਦੀਂ,
ਪਰ ਆਹ ਕੀ ਹਰ ਵਾਰ
ਲੱਭੇ ਤੀਲੇ ਨੇ
ਮੈਨੂੰ ਨਵੀਂ ਹੀ ਚੁਭਨ
ਦਿੱਤੀ,
ਚਾਹਿਆ ਕਿ
ਤੋੜਦੀ ਜਾਵਾਂ,
ਇਹਨਾਂ ਸਹਾਰਿਆਂ ਨੂੰ
ਪਰ ਨਾਲ ਹੀ
ਇੱਕ ਸੱਚਾਈ ਸਾਹਵੇਂ
ਪੈਦੀਂ ਕਿ
ਇਹਨਾ ਕਰਕੇ ਹੀ ਤਾਂ
ਮੇਰੇ ਘਰ ਦਾ
ਵਜੂਦ ਏ, ਮੇਰਾ ਵਜੂਦ ਏ,
ਜੇ ਇਹ ਟੁੱਟ,
ਬਿਖਰ ਗਏ,
ਤਾਂ ਮੇਰੇ ਸਪਨੇ ਵੀ
ਚੂਰ-ਚੂਰ
ਹੋ ਜਾਣਗੇ,
ਹਿੰਮਤ ਕਿਤੀ, ਦੁਖ ਸਹੇ,
ਤੇ ਕੋਸ਼ਿਸ਼ ਨਾਲ
ਲੱਗੀ ਰਹੀ..
ਇਹਨਾਂ ਨਾਕਾਮ ਸਹਾਰਿਆਂ
ਨੂੰ ਖੜਾ ਕਰਨ 'ਚ
ਤੇ ਉਹ ਦਿਨ ਵੀ
ਆਇਆ
ਜਿਸ ਦਿਨ ਪੂਰਾ ਹੋ ਗਿਆ
ਮੇਰਾ
ਦੁੱਖਾ ਦਾ ਆਲਣਾ,
ਭਰ ਆਏ
ਅੱਖਾ 'ਚ ਹੰਝੂ,
ਜਿਸਮ ਤੇ ਜੱਖਮ
ਤੇ ਦਿਲ 'ਚ ਅਹਿਸਾਸ
ਕਿ ਬਣ ਗਿਆ
ਮੇਰਾ ਘਰ,
ਜੋ ਬਣਿਆ ਤਾਂ ਬਹੁਤ
ਦੁੱਖਾ ਦੇ
ਬਾਦ ਸੀ ਪਰ ਹੁਣ
ਸਕੂਨ ਲੈਣ ਦੀ
ਵਾਰੀ ਮੇਰੀ ਸੀ..
ਤੇ ਮੈਂ ਅੱਖਾ ਮੁੰਦ ਕੇ
ਬੜੇ ਹੀ ਪਿਆਰ ਤੇ
ਸ਼ਾਤੀ ਨਾਲ ਸੋ
ਗਈ
ਆਪਣੇ ਦੁਖਾ ਦੇ ਆਲਣੇ 'ਚ.....
ਸ਼ੈਲੀ. 26-07-2010.

Monday, July 26, 2010

!!~~"ਰਿਸ਼ਤਾ ਇਸ਼ਕ ਕਾ"~~!! by Shally.

Image and video hosting by TinyPic

ਮਾਲੂਮ ਹੁਆ ਜਬ ਉਸੇ ਕਿ ਪਿਆਰ ਕਮਜੋਰੀ ਹੈ ਮੇਰੀ,
ਫਿਰ ਆਏ ਰੋਜ ਮੇਰੇ ਦਿਲ ਕਾ ਫਾਇਦਾ ਉਠਾਯਾ ਬਹੁਤ..

ਖੁਸ਼ੀ ਦੀ ਜਬ ਬੀ, ਆਖੇਂ ਛਲਕ ਉਠਤੀ ਥੀ ਮੇਰੀ,
ਔਰ ਫਿਰ ਬਾੰਧ ਕੇ ਘੂੰਘਰੂ ਗਮ ਕੇ ਨਚਾਯਾ ਬਹੁਤ..

ਜਬ ਗਿਰੇ ਤੋ ਮਿਲਾ ਨਾ ਕੋਈ ਹਮੇਂ ਸੰਭਾਲਨੇ ਵਾਲਾ,
ਯੂੰ ਲੋਗੋ ਨੇ ਅਪਣੇ ਹੋਣੇ ਕਾ ਅਹਿਸਾਸ ਕਰਾਯਾ ਬਹੁਤ

ਜਬ ਭਰਾ ਨਾ ਦਿਲ, ਮੇਰੀ ਦੁਨਿਯਾ ਉਜੜਤੀ ਦੇਖ ਕੇ,
ਫਿਰ ਕਹਿ ਕੇ ਯਾਰ ਨੇ ਬੇਵਫਾ, ਹਮਕੋ ਜਲਾਯਾ ਬਹੁਤ,

ਏਕ ਰਿਸ਼ਤਾ ਇਸ਼ਕ ਕਾ, ਨਾ ਨਿਭਾ ਸਕਾ ਵੋ ਜਾਲਿਮ,
ਯੂੰ ਪਰ ਬੇਵਫਾਈ ਥੀ,ਜਿਸੇ ਸ਼ਿਦਤ ਸੇ ਨਿਭਾਯਾ ਬਹੁਤ,

ਸ਼ੈਲੀ. 23-07-2010.

Friday, July 16, 2010

!!~~"ਇੰਤਜਾਰ ਕਰਾਗੇਂ"~~!!

Image and video hosting by TinyPic

ਤੂੰ ਆਵੀਂ ਜਾਂ ਨਾ ਆਵੀਂ, ਇੰਤਜਾਰ ਕਰਾਗੇਂ,
ਚਾਹਿਆ ਏ ਤੈਨੂੰ, ਤੈਨੂੰ ਹੀ ਪਿਆਰ ਕਰਾਗੇਂ,

ਲੱਖ ਕਰ ਗੁੱਸਾ, ਭਾਵੇਂ ਦਿਲੋਂ ਕੱਢ ਤੂੰ,
ਰੋਵਾਗੇਂ ਦਿਲੋਂ ਪਰ ,ਅੱਖਾ 'ਚ ਪਿਆਰ ਭਰਾਗੇਂ,

ਤੂੰ ਤੋੜਦਾ ਤੋੜਦਾ ਥੱਕ, ਜਾਏਗਾਂ ਵੇ ਸੱਜਣਾ,
ਟੁੱਟੇ ਦਿਲ ਮਗਰੋਂ, ਨਵਾਂ ਫਿਰ ਤਿਆਰ ਕਰਾਗੇਂ,

ਰਹਿਮਤਾਂ ਮਜੂੰਰ, ਤੇ ਬੇਵਫਾਈਆਂ ਵੀ ਨੇਂ ਪੰਸਧ,
ਕਰੀ ਜੁੱਲਮ ਲੱਖ, ਹੱਸ ਕੇ ਹਰ ਵਾਰ ਜਰਾਗੇਂ,

ਪਹਿਚਾਨ ਦਿੱਤੀ ਨਾ, ਤੂੰ ਮੇਰੀ ਮੁਹਬੱਤ ਨੂੰ,
ਪਰ ਅਸੀਂ ਹਰ ਥਾਵੇਂ, ਤੈਨੂੰ ਦਿਲਦਾਰ ਕਰਾਗੇਂ,

ਪਿਆਰ ਦੇਈਂ ਦਿਲੋਂ, ਕਰੀ ਨਾ ਮਖੋਲ ਸਜੱਣਾ,
ਮੁਹੱਬਤ ਦੀ ਬੇਕਦਰੀ, ਨਾ ਕਦੇ ਸਵਿਕਾਰ ਕਰਾਗੇਂ..

ਸ਼ੈਲੀ. 23-06-2010.

Thursday, June 24, 2010

!!~~"ਰਿਸ਼ਤਿਆਂ ਦਾ ਹਿਸਾਬ"~~!! by Shally.

Image and video hosting by TinyPic

ਤੂੰ ਵੀ ਸੋਚਦਾ ਹੋਵੇਂਗਾ
ਕਿ ਕਿੰਨੀ
ਅਜੀਬ ਹਾਂ ਮੈਂ,
ਲੜਦੀ ਹਾਂ, ਝਗੜਦੀ ਹਾਂ
ਤੇ ਫਿਰ
ਆਪ ਹੀ ਮੰਨ ਜਾਂਦੀ ਹਾਂ,

ਸੱਜਣਾ,
ਤੂੰ ਸ਼ਾਇਦ ਹਾਲੇ ਤੋਲ-ਤੋਲਾਈ
ਕਿਤੀ ਨਹੀ ਹੋਣੀ,
ਇਹ ਜੋ ਰਿਸ਼ਤੇ
ਹੁੰਦੇ ਨੇ ਨਾਂ

ਅਕਸਰ
ਮੰਹਿਗੇ ਭਾਅ
ਮਿਲਦੇ ਨੇਂ,
ਇਹਨਾਂ ਦਾ ਵਜਨ ਬੰਦੇ ਦੀ
ਸ਼ਕਸਿਅਤ
ਤੋਂ ਵੀ ਵੱਧ ਕੇ ਹੁੰਦਾ ਏ,

ਤੈਨੂੰ ਪਤਾ ਈ ਏ ਕਿ ਕਿਤਾਬੀ
ਹਿਸਾਬ 'ਚ
ਹੱਥ ਤੰਗ ਏ ਮੇਰਾ,
ਪਰ ਤੂੰ ਫਿਕਰ ਨਾ ਕਰੀ
ਰਿਸ਼ਤਿਆ ਦੇ
ਜੋੜ-ਘਟਾਉ
ਜੁਬਾਨੀ
ਯਾਦ ਨੇ ਮੇਨੂੰ,

ਲੱਖ ਅਨਪੜ ਸਹੀ ਮੈਂ,
ਪਰ ਆਪਣੇ
ਰਿਸ਼ਤੇ ਦੇ ਅੱਗੇ
ਘਟਾਉ ਦਾ ਨਿਸ਼ਾਨ
ਨਾ ਪੈਣ
ਦੀਂਆਗੀ ਮੈਂ..

ਤੇ ਜਦ ਵੀ ਜੀਰੋ
ਆਈਆ ਹੱਲ 'ਚ
ਮੈਂ ਆਪ
ਇੱਕ ਬਣ ਕੇ ਖੜ ਜਾਵਾਗੀਂ
ਉਸ ਦੇ ਅੱਗੇ...

ਸ਼ੈਲੀ. 11-05-2010.

!!~~"ਦਿਲ ਦੀ ਕੈਦ"~~!! by Shally.

Image and video hosting by TinyPic

ਸੱਜਣਾ,

ਦੇਖ ਬਹੁਤ ਹੋ ਗਿਆ, ਦਰਦ 'ਚ
ਜਿੰਦਿਆਂ ਦੀ ਇੱਕ ਸਦੀ ਬੀਤ
ਚੁੱਕੀ ਏ,
ਤੇ ਅਗਲੀ ਸਦੀ ਵੱਲ
ਕਮਜੋਰ ਪੈਰਾ ਨਾਲ ਜਾਣਾ
ਬਹੁਤ ਹੀ ਕਠਿਨ ਏ,
ਤੇਰੀਆਂ ਯਾਦਾਂ ਚੁਭਦੀਆਂ ਨੇ
ਮੇਰੇ ਸੀਨੇ 'ਚ,
ਤੇ ਬੀਤੇ ਹੋਏ ਹਾਸੇ
ਅੱਜਕਲ ਅੱਖਾ 'ਚ ਹੰਝੂ ਭਰਣ
ਦਾ ਕੰਮ ਕਰਦੇ ਨੇ,
ਹੁਣ ਤਾਂ ਖੁਦ ਮੇਰਾ ਜਮੀਰ
ਮੈਨੂੰ ਲਾਹਨਤਾਂ ਪਾਉਣ
ਲੱਗ ਪਿਆ ਏ,
ਤੇਨੂੰ ਪਿਆਰ ਕਰਨ ਲਈ ਨਹੀ
ਸਗੋਂ ਹੱਦ ਤੋਂ
ਵਧੀਕ ਦਰਦਾਂ
ਨੂੰ ਸਹਿੰਦੇ ਰਹਿਣ ਕਰਕੇ,
ਤੇਰੀ ਹਰ ਖੁਸ਼ੀ ਦੀ
ਪਰਵਾਹ ਕੀਤੀ,
ਤੇ ਹਰ ਫੈਸਲੇ ਦਾ ਮਾਣ,
ਪਰ ਕਿੰਨੀ ਕੁ ਦੇਰ
ਹੋਰ ਸੱਜਣਾ,
ਸ਼ਾਇਦ ਕਾਲ-ਕੋਠੜੀਆ 'ਚ
ਬੰਦ ਉਹਨਾ
ਕੈਦੀਆ ਦੀ ਵੀ ਸਜਾ
ਇੰਨੀ ਕਠੋਰ ਨਹੀ ਹੁੰਦੀ ਹੋਣੀ,
ਜਿੰਨੀ ਕਠੋਰ ਸਜਾਂ
ਤੂੰ ਮੇਨੂੰ ਤੇਰੇ ਦਿਲ 'ਚ
ਵਸਣ ਤੇ ਦਿੱਤੀ ਏ,
ਅੱਜ ਇੱਕ ਨਿਮਾਣੀ ਜਿਹੀ ਅਰਜ
ਲੈ ਕੇ ਤੇਰੇ ਦਰ
ਤੇ ਆਣ ਖੜੀ ਹਾਂ,
ਇੱਸ ਮਲੂਕ ਦੇ ਦਰਦ ਭਰੇ
ਲਫਜਾਂ ਨੂੰ
ਸਵਿਕਾਰ ਕਰ,
ਜਾਂ ਤਾਂ ਆਪਣਾ ਲੈ ਮੈਨੂੰ ਜਾਂ ਫਿਰ
ਇਸ ਦਿਲ
ਦੀ ਕੈਦ 'ਚੋ ਕੱਢ ਕੇ ਬਾਹਰ ਕਰ...

ਸ਼ੈਲੀ. 19-05-2010.

!!~~"ਤੇਰੀ ਛੋਹ"~~!!by Shally.

Image and video hosting by TinyPic

ਢੋਲਣਾ,

ਅੱਜ ਪਹਿਲੀ ਵਾਰ
ਤੇਰੀ ਛੋਹ
ਮਹਿਸੂਸ ਹੋਈ,
ਛੋਹ ਤੇਰੀਆਂ ਅੱਖਿਆ
ਦੀ, ਜੋ ਲੈ ਗਈ
ਖਿੱਚ ਕੇ ਮੈਨੂੰ
ਇੱਕ ਰੁਮਾਨੀ ਸੰਸਾਰ 'ਚ,
ਜਿੱਥੇ ਤੂੰ ਸੀ ਤੇ
ਸਿਰਫ ਮੈਂ,

ਛੋਹ ਤੇਰੀ ਹੱਥਾ
ਦੀ ਜਿੰਨੇ ਮਹਿਸੂਸ
ਕਰਵਾਇਆ
ਮੈਨੂੰ,
ਕਿ ਯੁਗਾ ਤੋਂ ਮੈਂ ਪਥੱਰ ਸੀ ਜਿਵੇਂ,
ਤੇ ਅੱਜ ਮੈਂ ਬਸ ਇੰਝ
ਜਿਵੇਂ,
ਪਿਆਰ ਦੀ ਬਰਸਾਤ
'ਚ ਪਿਘਲਦੀ ਦਿਲਾਂ
ਦੀ ਬਰਫ..

ਛੋਹ ਤੇਰੇ ਸਾਹਾਂ ਦੀ,
ਜੋ ਦੱਸ ਗਈ
ਮੈਨੂੰ,
ਕੀ ਲੈ ਦੇਖ ਦਿਲਾਂ
ਵਾਲੇ ਘਰਾਂ 'ਚ
ਨਹੀ,
ਵਸਦੇ ਨੇ ਸਾਹਾਂ 'ਚ,

ਤੇ ਢੋਲਣਾ,
ਇਸ ਪੱਥਰ
ਦੀ
ਮੂਰਤ ਨੂੰ ਤਰਾਸ਼ਣ
ਤੇ ਇਸ 'ਚ
ਜਾਨ
ਫੂਕਣ ਲਈ,
ਧੰਨਵਾਦ ਤੇਰਾ ਧੰਨਵਾਦ...
ਸ਼ੈਲੀ.31-05-2010.